ਪੰਜਾਬ ਦੀ ਕੈਬਨਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ। ਕੇਂਦਰ ਸਰਕਾਰ ਗੈਰ ਕਾਨੂੰਨੀ ਤਰੀਕੇ ਨਾਲ ਪੁਲਿਸ ਨੂੰ ਹਥਿਆਰ ਬਣਾ ਕੇ ਵਰਤ ਰਹੀ ਹੈ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਨਮੋਲ ਗਗਨ ਮਾਨ ਨੇ ਕਿਹਾ ਉਹ ਖੁਦ ਕਿਸਾਨੀ ਪਰਿਵਾਰ ਨਾਲ ਸਬੰਧਤ ਹਨ ਤੇ ਉਨ੍ਹਾਂ ਦੇ ਪੁਰਖੇ ਵੀ ਖੇਤੀ ਕਰਦੇ ਰਹੇ ਹਨ। ਕਿਸਾਨਾਂ ਉਪਰ ਅਥਰੂ ਗੈਸ ਦੀ ਵਰਤੋਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਲਗਾਤਾਰ ਕਈਆਂ ਦੀਆਂ ਅੱਖਾਂ ਦਾ ਨੁਕਸਾਨ ਹੋਇਆ ਹੈ ਤੇ ਉਨ੍ਹਾਂ ਨੇ ਖਬਰ ਪੜ੍ਹੀ ਹੈ ਕਿ ਕਈਆਂ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਗੈਰ ਕਾਨੂਨੀ ਤਰੀਕੇ ਨਾਲ ਪੁਲਿਸ ਨੂੰ ਹਥਿਆਰ ਬਣਾਇਆ ਹੈ, ਅਸੀਂ ਇਸ ਦੀ ਨਿੰਦਾ ਕਰਦੇ ਹਾਂ। ਪੰਜਾਬੀ ਹਮੇਸ਼ਾ ਤੋਂ ਦੇਸ਼ ਲਈ ਰਾਹ ਬਣੇ ਹਨ ਤੇ ਆਪਣੇ ਹੱਕਾਂ ਲਈ ਲੜਨ ਵਾਲੇ ਲੋਕ ਹਨ। ਪੰਜਾਬ ਨੂੰ ਜਿੰਨਾ ਇਹ ਦਬਾਉਂਦੇ ਹਨ, ਇਹ ਓਨਾ ਹੀ ਉੱਠਦਾ ਹੈ ਤੇ ਅੱਗੇ ਵੀ ਉੱਠਦਾ ਰਹੇਗਾ। ਸਾਨੂੰ ਮਾਣ ਹੈ ਕਿ ਅਸੀਂ ਪੰਜਾਬ ਦੇ ਜੰਮੇ ਹਾਂ ਤੇ ਸਰਕਾਰ ਕਿਸਾਨਾਂ ਦੇ ਨਾਲ ਹੈ।
.
Anmol Gagan Maan again emotional about MSP! Also surrounded Haryana Govt.
.
.
.
#farmersprotest #kisanandolan #anmolgaganmaan
~PR.182~